ਪਟਿਆਲਾ: 21 ਫਰਵਰੀ, 2017
ਮੁਲਤਾਨੀ ਮੱਲ ਮੋਦੀ ਕਾਲਜ ਵਿਚ ਮਾਤ-ਭਾਸ਼ਾ ਦਿਵਸ ਦੇ ਮੌਕੇ ਭਾਸ਼ਣ ਅਤੇ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ
 
ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਮਾਤ-ਭਾਸ਼ਾ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਭਾਸ਼ਣ ਅਤੇ ਰੂ-ਬ-ਰੂ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਪ੍ਰਮੁੱਖ ਬੁਲਾਰਿਆਂ ਵਜੋਂ ਪੰਜਾਬੀ ਨਾਵਲ ਆਲੋਚਨਾ ਵਿਚ ਪ੍ਰਮੁੱਖ ਸਥਾਨ ਹਾਸਿਲ ਡਾ. ਗੁਰਪਾਲ ਸਿੰਘ ਸੰਧੂ ਅਤੇ ਸ੍ਰੋ਼ਮਣੀ ਸਾਹਿਤਕਾਰ ਤੇ ਪਰਵਾਸੀ ਪੰਜਾਬੀ ਨਾਵਲਕਾਰ ਦਰਸ਼ਨ ਧੀਰ ਨੇ ਸ਼ਮੂਲੀਅਤ ਕੀਤੀ।
ਇਸ ਅਵਸਰ ‘ਤੇ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦੇ ਹੋਏ, ਡਾ. ਗੁਰਪਾਲ ਸਿੰਘ ਸੰਧੂ ਨੇ ਜੀਵਨ ਵਿਚ ਮਾਤ-ਭਾਸ਼ਾ ਦੀ ਅਹਿਮੀਅਤ ਤੋਂ ਜਾਣੂੰ ਕਰਵਾਇਆ। ਉਨ੍ਹਾਂ ਨੇ ਦਾਰਸ਼ਨਿਕ ਪੱਖਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬੀ ਬੋਲੀ ਦਾ ਮੁਹਾਵਰਾ ਏਨਾ ਕਾਬਿਲ ਹੈ ਕਿ ਉਹ ਕਿਸੇ ਵੀ ਡੂੰਘੇ ਤੇ ਵੱਡੇ ਦਾਰਸ਼ਨਿਕ ਖ਼ਿਆਲ ਨੂੰ ਸਪੱਸ਼ਟਤਾ ਤਹਿਤ ਬਿਆਨ ਕਰ ਸਕਦਾ ਹੈ। ਪਰਵਾਸੀ ਨਾਵਲਕਾਰ ਦਰਸ਼ਨ ਧੀਰ ਨੇ ਵਿਦੇਸ਼ਾਂ ਵਿਚਲੀ ਨਵੀਂ ਪੀੜ੍ਹੀ ਦੇ ਪੰਜਾਬੀ ਮਾਤ-ਭਾਸ਼ਾ ਪ੍ਰਤੀ ਲਗਾਉ ਅਤੇ ਪੈਦਾ ਹੋ ਰਹੇ ਰੁਝਾਨਾਂ ਸਬੰਧੀ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਪਰਵਾਸੀ ਜੀਵਨ-ਅਨੁਭਵਾਂ ਨੂੰ ਵੀ ਸਾਂਝਾ ਕੀਤਾ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਆਏ ਪ੍ਰਮੁੱਖ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਆਮ ਤੌਰ ‘ਤੇ ਸਾਡਾ ਇਹ ਬੇਬੁਨਿਆਦ ਤੌਖ਼ਲਾ ਹੈ ਕਿ ਕੋਈ ਵੀ ਇੱਕ ਭਾਸ਼ਾ ਦੂਜੀ ਭਾਸ਼ਾ ਨੂੰ ਖ਼ਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਤਾਂ ਸਾਡੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਦਾ ਇਕ ਕਾਰਗਰ ਸਾਧਨ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਸਮਾਰੋਹ ਦਾ ਮੰਚ ਸੰਚਾਲਨ ਕੀਤਾ ਅਤੇ ਦੱਸਿਆ ਕਿ ਸਮੇਂ ਨਾਲ ਬਦਲਦੀਆਂ ਪ੍ਰਸਥਿਤੀਆਂ ਵਿਚ ਸਾਡੀ ਬੋਲੀ ਦੇ ਕੁਝ ਖ਼ੂਬਸੂਰਤ ਸ਼ਬਦ ਅਲੋਪ ਹੋ ਰਹੇ ਹਨ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਇਸਦੇ ਨਾਲ ਅਸੀਂ ਕੁੱਝ ਨਵੇਂ ਸ਼ਬਦ ਹੋਰਨਾਂ ਭਾਸ਼ਾਵਾਂ ਤੋਂ ਗ੍ਰਹਿਣ ਵੀ ਕਰ ਰਹੇ ਹਾਂ। ਡਾ. ਦਵਿੰਦਰ ਸਿੰਘ ਨੇ ਆਏ ਪ੍ਰਮੁੱਖ ਬੁਲਾਰਿਆਂ ਡਾ. ਗੁਰਪਾਲ ਸਿੰਘ ਸੰਧੂ ਤੇ ਦਰਸ਼ਨ ਧੀਰ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਤੋਂ ਜਾਣੂੰ ਕਰਵਾਇਆ।
ਇਸ ਮੌਕੇ ਕਾਲਜ ਵੱਲੋਂ ਆਏ ਪ੍ਰਮੁੱਖ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਡਾ. ਮਨਜੀਤ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਉੱਤੇ ਪ੍ਰੋ. ਨਿਰਮਲ ਸਿੰਘ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਡਾ. ਰੁਪਿੰਦਰ ਸ਼ਰਮਾ, ਪੰਜਾਬੀ ਵਿਭਾਗ ਤੋਂ ਰਿਟਾਇਰਡ ਸੀਨੀਅਰ ਅਧਿਆਪਕ ਪ੍ਰੋ. ਬਲਵੀਰ ਸਿੰਘ, ਡਾ. ਹਰਚਰਨ ਸਿੰਘ ਤੋਂ ਇਲਾਵਾ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ ਵੀ ਹਾਜ਼ਰ ਸਨ।
 
Patiala: 21st February, 2017
Mother Language Day Celebrated at M M Modi College, Patiala
Post Graduate Department of Punjabi, Multani Mal Modi College, Patiala organised special lecture to celebrate Mother Language Day, today. Dr. Gurpal Singh Sandhu, Chairperson, Evening Studies Department, Panjab University, Chandigarh and Shiromani Sahitkaar Darshan Dhir were invited for this event. Dr. G. S. Sandhu talked about the role of mother language and said that Punjabi Language is capable in expressing the deep philosophical thought in clearly understandable words. Mr. Darshan Dhir, a famous novelist, shared his experiences about the new generation of Indians settled abroad and their love for mother tongue.
Principal Dr. Khushvinder Kumar welcomed the guests and said that people have unfounded fear of eclipsing one language by another. He said that language is an instrument to preserve and promote cultural and traditional values.
Dr. Gurdeep Singh, Head, Department of Punjabi conducted the stage and said that with the passage of time some of the beautiful words of our language are missing because of disuse but the beauty is that we are adding new words into our language every day. Dr. Devinder Singh introduced the speakers and also spoke about their literary contributions.
Mementoes were presented to the speakers. Dr. Manjit Kaur presented vote of thanks. Prof. Nirmal Singh, Prof. Baljinder Kaur, Prof. V. P. Sharma, Dr. Rupinder Sharma, retired teachers from Punjabi Department Prof. Balvir Singh, Dr. Harcharan Singh and all teachers of Department of Punjabi were also present.